ਕਾਂਗਰਸ ਨੇ ਕੈਪਟਨ ‘ਤੇ ਖੇਡਿਆ ਦਾਅ
ਚੰਡੀਗੜ੍ਹ: ਕਾਂਗਰਸ ਨੇ ਅੱਜ ਸਾਰੀਆਂ ਚਰਚਾਵਾਂ ‘ਤੇ ਵਿਰਾਮ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮਜੀਠਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ। ਉਂਝ, ਰਾਹੁਲ ਨੇ ਕਿਹਾ ਕਿ ਉਹ ਜਨਤਾ ਦੀ ਰਾਏ ਨਾਲ ਹੀ ਫੈਸਲਾ ਲੈਣਗੇ।
ਕਾਬਲੇਗੌਰ ਹੈ ਕਿ ਕਾਂਗਰਸ ਵੱਲੋਂ ਭਾਵੇਂ ਕੈਪਟਨ ਦੀ ਕਮਾਨ ਹੇਠ ਹੀ ਚੋਣ ਲੜੀ ਜਾ ਰਹੀ ਹੈ ਪਰ ਨਵਜੋਤ ਸਿੱਧੂ ਦੇ ਪਾਰਟੀ ਵਿੱਚ ਆਉਣ ਨਾਲ ਕਈ ਸਵਾਲ ਖੜ੍ਹੇ ਹੋ ਗਏ ਸਨ। ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਸਿੱਧੂ ਦੀ ਰਾਹੁਲ ਨਾਲ ਡੀਲ ਹੋਈ ਹੈ। ਸਿੱਧੂ ਮੁੱਖ ਮੰਤਰੀ ਬਣਨ ਦੀ ਡੀਲ ਕਰਕੇ ਹੀ ਕਾਂਗਰਸ ਵਿੱਚ ਆਇਆ ਹੈ।
ਇਸ ਮਗਰੋਂ ਕੈਪਟਨ ਨੂੰ ਲਗਾਤਾਰ ਇਸ ਸਵਾਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਰਾਹੁਲ ਨੇ ਕੈਪਟਨ ਦੇ ਨਾਂ ਦਾ ਐਲਾਨ ਕਰਕੇ ਸਾਰੀਆਂ ਚਰਚਾਵਾਂ ‘ਤੇ ਰੋਕ ਲਾ ਦਿੱਤੀ ਹੈ।
tryrtyrt